ਪਾਕਿਸਤਾਨ ਵਿਖੇ ਗੁਰੂਦੁਆਰਾ 'ਚ ਬੇਅਦਬੀ ਕਰਨ ਵਾਲੇ ਵਿਅਕਤੀਆਂ 'ਤੇ ਪੁਲਿਸ ਨੇ ਕਾਰਵਾਈ ਕਰਨ ਤੋਂ ਕੀਤਾ ਇਨਕਾਰ | ਦਰਅਸਲ ਈਦ ਵਾਲੇ ਦਿਨ ਕੁੱਝ ਵਿਅਕਤੀਆਂ ਵਲੋਂ ਸਿੰਧ ਦੇ ਸੱਖਰ ਇਲਾਕੇ 'ਚ ਗੁਰੂਦੁਆਰਾ 'ਚ ਪਾਠ ਨੂੰ ਰੁਕਵਾ ਦਿੱਤਾ ਗਿਆ ਤੇ ਗਾਲ੍ਹਾਂ ਵੀ ਕੱਢੀਆਂ ਗਈਆਂ ਸਨ | ਜਿਸ ਤੋਂ ਬਾਅਦ ਲੋਕਾਂ ਨੇ ਉਕਤ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਪਰ ਪੁਲਿਸ ਨਾ ਤਾਂ FIR ਦਰਜ ਕੀਤੀ ਤੇ ਉਹਨਾਂ 'ਤੇ ਕਾਰਵਾਈ ਕੀਤੇ ਬਿਨਾਂ ਹੀ ਰਿਹਾਅ ਕਰ ਦਿੱਤਾ | ਦੱਸ ਦਈਏ ਇਸ ਘਟਨਾ ਦੀ ਜੱਥੇਦਾਰ ਅਕਾਲ ਤਖ਼ਤ ਰਘਬੀਰ ਸਿੰਘ ਵਲੋਂ ਵੀ ਨਿੰਦਿਆ ਕੀਤੀ ਗਈ ਸੀ ਤੇ ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਇਨ੍ਹਾ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਪੁਲਿਸ ਨੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ |
.
Action will not be taken in the case of blasphemy in Pakistan, Akal Takht protested.
.
.
.
#pakistannews #GurdwaraSahib #punjabnews